ਖਾਰੇ ਪਾਣੀ ਨਾਲ ਸਿੰਚਾਈ ਬਾਰੇ ਜਾਣਕਾਰੀ, ਇੱਥੇ ਜਾਣੋ

ਪੰਜਾਬ ਦੇ ਲਗਭਗ 40 ਪ੍ਰਤੀਸ਼ਤ ਖੇਤਰ ਵਿੱਚ ਟਿਊਬਵੈਲਾਂ ਦੁਆਰਾ ਪ੍ਰਾਪਤ ਹੋਣ ਵਾਲੇ ਜ਼ਮੀਨੀ ਪਾਣੀ ਵਿੱਚ ਬਹੁਤ ਜ਼ਿਆਦਾ ਨਮਕ ਮੌਜੂਦ ਹੈ। ਇਸ ਤਰ੍ਹਾਂ ਦੇ ਪਾਣੀ ਦੀ ਲਗਾਤਾਰ ਸਿੰਚਾਈ ਵਿੱਚ ਵਰਤੋਂ ਕਰਨ ਨਾਲ ਜ਼ਮੀਨ ਦੀ ਸਿਹਤ ਤੇ ਖੇਤੀ ਦੀ ਪੈਦਾਵਾਰ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਹ ਪਾਣੀ ਕਈ ਵਾਰ ਲੂਣੇ (ਸੋਡੀਅਮ ਦੇ ਕਲੋਰਾਈਡ ਜਾਂ ਸਲਫ਼ੇਟ ਵਾਲੇ) ਜਾਂ ਖਾਰੇ (ਸੋਡੀਅਮ ਦੇ ਕਾਰਬੋਨੇਟ ਜਾਂ ਬਾਈਕਾਰਬੋਨੇਟ ਵਾਲੇ) ਹੁੰਦੇ ਹਨ। ਕੁਝ ਮਾਮਲਿਆਂ ਵਿੱਚ ਇਸ ਪਾਣੀ ਵਿੱਚ ਬੋਰੋਨ ਵਰਗੇ ਜ਼ਹਿਰੀਲੇ ਤੱਤ ਵੀ ਹੋ ਸਕਦੇ ਹਨ। ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਟਿਊਬਵੈਲ ਦਾ ਪਾਣੀ ਮਿੱਟੀ ਪਾਣੀ ਜਾਂਚ ਪ੍ਰਯੋਗਸ਼ਾਲਾ ਤੋਂ ਪਰਖਵਾਇਆ ਜਾਵੇ ਤਾਂ ਜੋ ਪਾਣੀ ਦੀ ਗੁਣਵੱਤਾ...